Saturday, November 10, 2012

ਬਚਪਨ ਦੇ ਉਹੋ ਸੰਗੀ ਸਾਥੀ ਕਿਥੇ ਚਲੇ ਗਏ

ਬਚਪਨ ਦੇ ਉਹੋ ਸੰਗੀ ਸਾਥੀ ਕਿਥੇ ਚਲੇ ਗਏ !!
ਸਾਥੀ ਉਹੋ ਪਿਆਰੇ ਪਿਆਰੇ ਸਾਡੇ ਕਿਥੇ ਚਲੇ ਗਏ !!

ਆਏ ਸਨ ਥੋੜੀ ਦੇਰ ਮੇਰੀ ਜਿੰਦਗੀ ਵਿੱਚ ਜੋ 
ਓਹੋ ਫੁੱਲ ਕੀ ਹੋਏ ਉਹੋ ਸਿਤਾਰੇ ਕਿਥੇ ਚਲੇ ਗਏ !!

ਅਹਿਸਾਸ ਉਹਨਾ ਦਾ ਅੱਜ ਤੱਕ ਵੀ ਮੋਜੂਦ ਹੈ ਮਗਰ 
ਮਹਫ਼ਿਲ ਤੋਂ ਉਠ ਕੇ ਜਾਂ ਤੋ ਪਿਆਰੇ ਕਿਥੇ ਚਲੇ ਗਏ !!

ਕਲ ਤਕ ਜੋ ਮੈਂ ਰੱਖੇ ਸਨ ਉਹਨਾਂ ਨੂੰ ਸੰਭਾਲ ਕੇ
ਨਾ ਜਾਣੇ ਅੱਜ ਉਹੋ ਖ਼ਤ ਤੇਰੇ ਕਿਥੇ ਚਲੇ ਗਏ !!

ਚਲਦੇ ਸੀ ਜੋ ਨਾਲ ਨਾਲ ਸਾਹਾਂ ਦੇ ਕਲ ਤਕ
ਸਬ ਤੋਂ ਅਜੀਜ਼ ਸਬ ਤੋਂ ਪਿਆਰੇ ਉਹੋ ਕਿਥੇ ਚਲੇ ਗਏ !!

ਅੱਖਾਂ ਨੇ ਜਿਨਾਂ ਦੀ ਯਾਦ ਵਿੱਚ ਸਿਖਿਆ ਸੀ ਰੋਣਾ
ਨਾ ਜਾਣੇ ਜਿੰਦਗੀ ਦੇ ਉਹੋ ਸਹਾਰੇ ਕਿਥੇ ਚਲੇ ਗਏ !!

ਏ 'ਜੋਤੀ "ਕਾਲੀ ਰਾਤ ਵਰਗੀ ਕਿਊਂ ਹੋ ਗਈ ਹੈਂ ਤੂੰ
ਉਹੋ ਚੰਦ ਕੀ ਹੋਏ ਉਹੋ ਸਿਤਾਰੇ ਕਿਥੇ ਚਲੇ ਗਏ !!

No comments:

Post a Comment