Tuesday, May 29, 2012

ਦਿੱਲ ਨੂੰ ਬੜਾ ਔਖਾ ਸਮਝਾਇਆ!

ਦਿੱਲ ਨੂੰ ਬੜਾ ਔਖਾ ਸਮਝਾਇਆ!!
ਬੇਵਫਾ ਕਦੇ ਨਹੀਂ ਸੀ ਉਹੋ ਹੋਇਆ!!
ਪਿਆਰ ਤੈਨੂੰ ਕਰਨਾ ਨਹੀਂ ਆਇਆ!!

ਰੁੱਲਦੀ ਰਹੀ ਪਿਆਰ ਸੱਚੇ ਲਈ ਤੂੰ!!
ਕਦਰ ਨਾ ਕੀਤੀ ਉਸ ਦੋਸਤ ਦੀ ਤੂੰ!!
ਉਸ ਸੱਚੇ ਪਿਆਰ ਦੀ ਹੋਈ ਨਾਂ ਤੂੰ!!

ਹੰਝੂ ਆਏ ਵਿੱਚ ਅੱਖੀਆਂ ਦਿਨ ਰਾਤ!!
ਜਦ ਪੁੱਛੀ ਨਹੀਂ ਤੇਰੀ ਕਿਸਨੇ ਬਾਤ!!
ਰਹਿੰਦਾ ਸੀ ਓਹੁ ਵਿੱਚ ਤੇਰੇ ਜ਼ਜ਼ਬਾਤ!!

ਛੱਡਣਾ ਉਹਨੂੰ ਤੇਰੇ ਲਈ ਨਹੀਂ ਸੀ ਔਖਾ!!
ਪਿਆਰ ਨਿਭਾਊਣਾ ਤੇਰੇ ਲਈ ਸੀ ਔਖਾ!!
ਦਿੱਲ ਵਿੱਚ ਉਹਦੇ ਤੇਰਾ ਰਹਿਣਾ ਸੀ ਸੌਖਾ!!

ਤੋੜਿਆ ਤੂੰ ਤਾਜ਼ ਮਹਿਲ ਨੂੰਹੱਥਾਂ ਨਾਲ!!
ਫਿਰਦੀ ਹੈਂ ਕਿਊਂ ਹੁਣ ਦਿਨ ਰਾਤ ਬੇਹਾਲ!!
ਠੁਕਰਾ ਦਿੱਤਾ ਤੂੰ ਹੀ ਉਸ ਨੂੰ ਹਰ ਹਾਲ!! 

No comments:

Post a Comment