ਜਿੰਦਗੀ ਨੂੰ ਮੈਂ ਹਸਦੇ ਵੇਖਿਆ
ਰੱਬ ਦਾ ਗ਼ਜ਼ਬ ਤਮਾਸ਼ਾ ਵੇਖਿਆ !!
ਉਹਨਾ ਕੂੰਜਾਂ ਦੀਆਂ ਡਾਰਾ ਵਿੱਚ
ਆਊਂਦੀਆਂ ਨਦੀ ਕਿਨਾਰੇ
ਕੂੰ ਕੂੰ ਕਰਦੀਆਂ
ਏਊਂ ਲਗਣ
ਦੇਣ ਜਿੰਦਗੀ ਨੂੰ ਹੁਲਾਰੇ!!
ਆਕਾਸ਼ ਦੇ ਚੰਨ ਤਾਰਿਆਂ ਵਿੱਚ
ਚੜਦੇ ਸ਼ਾਮ ਹਨੇਰੇ
ਜਗਮਗ ਜਗਮਗ ਏਊਂ ਲਗਣ
ਕਿਸੇ ਨਾਰ ਨੇ ਪਹਿਨੀ ਹੋ
ਮਾਲਾ ਹੀਰਿਆਂ ਦੀ!!
ਆਕਾਸ਼ ਦੇ ਉਸ ਸੂਰਜ ਵਿੱਚ
ਹਰ ਨਵੀਂ ਸਵੇਰ ਲੈਕੇ ਆਓਂਦਾ
ਜਿੰਦਗੀ ਦਾ ਹਨੇਰਾ ਦੂਰ ਭਜਾਓਂਦਾ
ਮਿੱਠੀਆਂ ਮਿੱਠੀਆਂ ਧੁਪਾਂ ਏਊਂ ਲਗਣ
ਬੁੱਕਲ ਹੋਵੇ ਮਾਂ ਦੀ!!
ਉਹਨਾਂ ਖੇਤਾਂ ਜੰਗਲਾਂ ਵਿੱਚ
ਏਊਂ ਲਗਣ
ਹਰਿਆਲੀ ਦੀ ਵਿੱਛੀ ਚਾਦਰ
ਦਿੱਲ ਕਰੇ ਸੋ ਜਾਵਾਂ
ਸਾਰੇ ਦੁੱਖ ਭੁੱਲ ਜਾਵਾਂ!!
ਮੀਹ ਪੈਂਦੇ ਦਿਨਾ ਵਿੱਚ
ਸਤਰੰਗੀ ਪੀਂਘ ਜੋ
ਆਸਮਾਨੇ ਦਿੱਸੇ
ਉਮੰਗਾਂ ਨੂੰ ਖੰਭ ਲਗ ਜਾਵਣ
ਸੁਪਨ ਹਕ਼ੀਕਤ ਬਣ ਜਾਵਣ!!
No comments:
Post a Comment